Rhinoplasty
May 9, 20255 min read564 views

ਰਾਈਨੋਪਲਾਸਟੀ: 'ਨੱਕ ਦੀ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਉਮੀਦ ਕਰਨੀ ਹੈ 

ਰਾਈਨੋਪਲਾਸਟੀ ( ਨੱਕ ਦੀ ਸਰਜਰੀ ) ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ ਅਤੇ ਬਾਅਦ ਵਿੱਚ ਰਿਕਵਰੀ ਕਿੰਨੀ ਦੇਰ ਲੈਂਦੀ ਹੈ? ਪੂਰੀ ਜਾਣਕਾਰੀ ਇੱਥੇ ਪੜ੍ਹੋ।

Written & Reviewed ByClinic By Choice Medical Editorial Board
Back to Blogs
ਰਾਈਨੋਪਲਾਸਟੀ: 'ਨੱਕ ਦੀ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਉਮੀਦ ਕਰਨੀ ਹੈ 

ਰਾਈਨੋਪਲਾਸਟੀ ਕੀ ਹੁੰਦੀ ਹੈ ?

ਰਾਈਨੋਪਲਾਸਟੀ ਇੱਕ ਕਿਸਮ ਦੀ ਪਲਾਸਟਿਕ ਸਰਜਰੀ ਹੁੰਦੀ ਹੈ ਇਹ ਉਹਨਾਂ ਮਰੀਜਾਂ ਲਈ ਲਾਹੇਵੰਦ ਹੁੰਦੀ ਹੈ ਜੋ ਆਪਣੀ ਨੱਕ ਦੇ ਆਕਾਰ ਜਾਂ ਸ਼ਕਲ ਤੋਂ ਖੁਸ਼ ਨਹੀਂ ਹੁੰਦੇ ਹਨ। ਦਰਸਲ ਇਹ ਨੱਕ ਦੇ ਆਕਾਰ ਨੂੰ ਬਲਦੀ ਹੈ। ਕੁਝ ਲੋਕੀ ਆਪਣੇ ਚਿਹਰੇ ਦੀ ਦਿੱਖ ਨੂੰ ਬਦਲਣ ਲਈ ਇਹ ਕਾਸਮੈਟਿਕ ਰਾਈਨੋਪਲਾਸਟੀ ਕਰਵਾਉਂਦੇ ਹਨ। ਦੂਜੇ ਫੰਕਸ਼ਨਲ ਰਾਈਨੋਪਲਾਸਟੀ ਕਰਵਾਉਂਦੇ ਹਨ ਜੋ ਕਿ ਸਾਹ ਲੈਣ ਅਤੇ ਨੱਕ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ। ਰਾਈਨੋਪਲਾਸਟੀ ਦਾ ਕੰਮ ਚਮੜੀ ਦੀ ਕਿਸਮ ਅਤੇ ਪੂਰੇ ਚਿਹਰੇ ਦੇ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਮਰੀਜ਼ ਦੀ ਲੋੜੀਂਦੀ ਦਿੱਖ ਅਤੇ ਕਾਰਜਸ਼ੀਲਤਾ ਦੇ ਅਨੁਸਾਰ ਉਸਦੀ ਨੱਕ ਨੂੰ ਸੋਧਿਆ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਕਰਨ ਲਈ ਸਰਜਨਾਂ ਨੂੰ ਪਲਾਸਟਿਕ ਸਰਜਰੀ ਜਾਂ ਚਿਹਰੇ ਦੀ ਪਲਾਸਟਿਕ ਸਰਜਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਰਾਈਨੋਪਲਾਸਟੀ ਨੂੰ ਆਮ ਤੌਰ 'ਤੇ ਨੱਕ  ਦੀ ਸਰਜਰੀ ਕਿਹਾ ਜਾਂਦਾ ਹੈ। 

ਰਾਈਨੋਪਲਾਸਟੀ ਬਾਰੇ ਤੇਜ਼ ਤੱਥ

ਆਮ ਤੋਰ ਤੇ ਮਰੀਜਾਂ ਦੀ ਸਿਹਤ ਵਧੀਆ ਹੋਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਸਿਗਰਟ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਿਗਰਟ ਪੀਣ ਨਾਲ ਖੂਨ ਦਾ ਪ੍ਰਵਾਹ ਘੱਟ ਸਕਦਾ ਹੈ ਅਤੇ ਟਿਸ਼ੂਆਂ ਦੇ ਨੁਕਸਾਨ ਦਾ ਖ਼ਤਰਾ ਵੱਧ ਹੋ ਜਾਂਦਾ ਹੈ। 

ਇਹ ਉਹਨਾਂ ਕਿਸ਼ੋਰਾਂ ਲਈ ਹੀ ਸੰਭਵ ਹੁੰਦਾ ਹੈ ਅਤੇ ਪੂਰੇ ਤਰੀਕੇ ਨਾਲ ਮਾਪਿਆਂ ਦੀ ਸਹਿਮਤੀ ਰੱਖਦੇ ਹਨ ਅਤੇ ਇਸ ਪ੍ਰਕਿਰਿਆ ਨੂੰ ਪੂਰੀ ਤਰੀਕੇ ਨਾਲ ਸਮਝਦੇ ਹਨ। 

ਰਾਈਨੋਪਲਾਸਟੀ ਵਿਚ ਕੁੜੀਆਂ ਦੀ ਉਮਰ 15 ਜਾਂ 16 ਸਾਲ ਦੀ ਹੋਣੀ ਚਾਹੀਦੀ ਹੈ,ਮੁੰਡਿਆਂ ਦੀ ਉਮਰ 17 ਜਾਂ 18 ਸਾਲ ਦੀ ਹੋਣੀ ਚਾਹੀਦੀ ਹੈ।

ਰਾਈਨੋਪਲਾਸਟੀ ਸਰਜਰੀ ਤੋਂ ਪਹਿਲਾਂ ਕੀ ਹੁੰਦਾ ਹੈ?

ਰਾਈਨੋਪਲਾਸਟੀ ਪ੍ਰਕਿਰਿਆ ਤੋਂ ਪਹਿਲਾਂ ਤੁਸੀ ਰਾਈਨੋਪਲਾਸਟੀ ਦੇ ਮਾਹਿਰ ਨੂੰ ਮਿਲਣਾ ਚਾਓਗੇ ਅਤੇ ਉਹਨਾਂ ਨਾਲ ਮੁਲਾਕਾਤ ਕਰੋਗੇ, ਇਹ ਮੁਲਾਕਾਤ ਤੁਹਾਨੂੰ ਸਰਜਰੀ ਵਾਰੇ ਸਵਾਲ ਪੁੱਛਣ ਅਤੇ ਉਹਨਾਂ ਨਤੀਜਿਆਂ ਬਾਰੇ ਦੱਸਣ ਦਾ ਮੌਕਾ ਦਿੰਦੀ ਹੈ।ਰਾਈਨੋਪਲਾਸਟੀ ਸਰਜਰੀ ਤੋਂ ਪਹਿਲਾਂ, ਸਰਜਨ ਇਹ ਯਕੀਨੀ ਬਣਾਉਂਦਾ ਹੈ ਕਿ ਮਰੀਜ਼ ਪ੍ਰਕਿਰਿਆ ਅਤੇ ਇਸਦੇ ਜੋਖਮਾਂ ਅਤੇ ਫਾਇਦਿਆਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਕਿ ਨਹੀਂ। ਰਾਈਨੋਪਲਾਸਟੀ ਇੱਕ ਸੁਰੱਖਿਅਤ ਪ੍ਰਕਿਰਿਆ ਹੈ, ਇਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿ ਨੱਕ ਦੀ ਸਰਜਰੀ ਇੱਕ ਮਾਹਰ ਦੁਆਰਾ ਹੋਵੇ। ਤੁਹਾਨੂੰ ਦੱਸ ਦਈਏ ਕਿ ਸਰਜਰੀ ਤੋਂ ਪਹਿਲਾਂ 3D ਇਮੇਜਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਮਰੀਜ ਨੂੰ ਇਹ ਦਿਖਾਉਣ ਲਈ ਕਿ ਸਰਜਰੀ ਤੋਂ ਬਾਅਦ ਉਨ੍ਹਾਂ ਦਾ ਨੱਕ ਕਿਵੇਂ ਦਾ ਦਿਖਾਈ ਦੇਵੇਗਾ। ਰਾਈਨੋਪਲਾਸਟੀ ਸਰਜਨ ਪਹਿਲਾ ਨੱਕ ਦੇ ਮਾਡਲਾਂ ਨੂੰ ਪ੍ਰਿੰਟ ਕਰ ਸਕਦਾ ਹੈ,ਅਤੇ ਜਿਵੇਂ ਕਿ ਇਹ ਸਰਜਰੀ ਤੋਂ ਪਹਿਲਾਂ ਦਿਖਾਈ ਦਿੰਦਾ ਹੈ ਤੇ ਨਾਲ ਹੀ ਸਰਜਰੀ ਤੋਂ ਬਾਅਦ ਉਮੀਦ ਕੀਤੀ ਦਿੱਖ ਦੇ ਨਾਲ,ਇਹ ਵਿਦਿਅਕ ਸਾਧਨ ਹੈ ਅਤੇ ਨਤੀਜਿਆਂ ਦੀ ਗਰੰਟੀ ਨਹੀਂ ਹੈ.ਇਹ ਸਰਜਰੀ ਦੇ ਟੀਚਿਆਂ ਨੂੰ ਬਿਹਤਰ ਢੰਗ ਨਾਲ ਸੰਚਾਰ ਕਰਦਾ ਹੈ। ਅਨੁਮਾਨਿਤ ਨਤੀਜਿਆਂ ਦੀ ਕਲਪਨਾ ਕਰਨ ਦੀ ਨਾਲ ਮਰੀਜ਼ਾਂ ਨੂੰ ਸਰਜਰੀ ਵਿੱਚ ਜਾਣ ਵਿੱਚ ਵਧੇਰੇ ਆਰਾਮਦਾਇਕ ਮਹਿਸੂਸ ਕਰਵਾਉਂਦੀ ਹੈ 3D ਪ੍ਰਿੰਟ ਮਾਡਲ ਇੱਕ ਵਿਕਲਪ ਹੈ ਜੋ  ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਿੱਖ ਸਕਦਾ ਹੈ 

ਰਾਈਨੋਪਲਾਸਟੀ ਵਿੱਚ ਕਿੰਨਾ ਸਮਾਂ ਲੱਗਦਾ ਹੈ?

ਇਸ ਤਰ੍ਹਾਂ ਦੀ ਪ੍ਰਕਿਰਿਆ ਵਿਚ ਆਮ ਤੋਰ ਤੇ 2 ਜਾਂ 3 ਘੰਟਿਆਂ ਦਾ ਸਮਾਂ ਲਗਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਬਾਹਰੀ ਮਰੀਜ਼ ਪ੍ਰਕਿਰਿਆ ਵੀ ਕਿਹਾ ਜਾਂਦਾ ਹੈ। ਇਸਦੇ ਦੌਰਾਨ ਮਰੀਜ਼ਾਂ ਨੂੰ ਘੱਟ ਸਮੇਂ ਲਈ ਹਲਕੀ ਪ੍ਰਸ਼ਾਨੀ ਵੀ ਹੋ ਸਕਦੀ ਹੈ, ਜਿਹੜੀ ਕਿ ਆਮ ਗੱਲ ਹੁੰਦੀ ਹੈ। ਮਰੀਜਾਂ ਨੂੰ ਇਹ ਸਮਝਣਾ ਬਹੁਤ ਜਰੂਰੀ ਹੈ, ਕਿ ਸਰਜਰੀ ਦਾ ਪਹਿਲਾ ਪੜਾਅ ਬਰਦਾਸ਼ਤ ਕਰਨਾ ਥੋੜ੍ਹਾ ਔਖਾ ਹੁੰਦਾ ਹੈ ,ਅਤੇ ਸਰਜਰੀ ਸ਼ੁਰੂ ਹੋਣ ਤੋਂ ਬਾਅਦ ਵਿਅਕਤੀ ਨੂੰ ਨੱਕ ਦੀਆਂ ਹੱਡੀਆਂ ਅਤੇ ਕਾਰਟੀਲੇਜ ਦੀ ਰੱਖਿਆ ਲਈ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ। 

ਰਾਈਨੋਪਲਾਸਟੀ ਪ੍ਰਕਿਰਿਆ ਦੀ ਰਿਕਵਰੀ ਸਮਾਂ ਕੀ ਹੈ?

ਸਰਜਰੀ ਪੂਰੀ ਹੋਣ ਤੋਂ ਬਾਅਦ ਇੱਕ ਮਰੀਜ ਦੁਆਰਾ ਕਈ ਤਰ੍ਹਾਂ ਦੇ ਅਨੁਭਵ ਮਹਿਸੂਸ ਕੀਤੇ ਜਾਂਦੇ ਹਨ, ਜੋ ਕਿ ਮਹੀਨਿਆਂ ਤੱਕ ਜਾਰੀ ਰਹਿ ਸਕਦੇ ਹਨ, ਜ਼ਿਆਦਾਤਰ ਮਰੀਜ਼ਾਂ ਨੂੰ ਹਲਕੀ ਤੋਂ ਦਰਮਿਆਨੀ ਬੇਅਰਾਮੀ ਮਹਿਸੂਸ ਹੋ ਸਕਦੀ ਹੈ ,ਜਿਹੜੀ ਕਿ ਦਵਾਈ ਨਾਲ ਕੰਟਰੋਲ ਹੋ ਸਕਦੀ ਹੈ। ਰਾਈਨੋਪਲਾਸਟੀ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ ਮਰੀਜ਼ ਨੂੰ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਸਰਜਰੀ ਤੋਂ ਬਾਅਦ ਮਰੀਜ ਦੇ ਨੱਕ ਦੇ ਆਸ-ਪਾਸ ਲਗਭਗ ਚਾਰ ਤੋਂ ਛੇ ਹਫ਼ਤਿਆਂ ਤੱਕ ਸੋਜ ਰਹੇਗੀ। ਜਿਹੜੀ ਕਿ 3 ਮਹੀਨਿਆਂ ਬਾਅਦ ਹੋਲੀ -ਹੋਲੀ ਘੱਟ ਹੋ ਜਾਵੇਗੀ, ਪਰ 3 ਮਹੀਨਿਆਂ ਬਾਅਦ ਵੀ ਇਹ ਮੌਜੂਦ ਹੋ ਸਕਦੀ ਹੈ ਕਿਉਂਕਿ ਇਹ ਇਸਦਾ ਠੀਕ ਹੋਣ ਦਾ ਸਮਾਂ ਹੁੰਦਾ ਹੈ, ਮਰੀਜ਼ਾਂ ਨੂੰ ਦੋ ਤੋਂ ਤਿੰਨ ਹਫ਼ਤਿਆਂ ਤੱਕ ਜੌਗਿੰਗ ਤੇ ਤੈਰਾਕੀ ਵਰਗੀਆਂ ਸਖ਼ਤ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ, ਅਤੇ ਚਾਰ ਤੋਂ ਪੰਜ ਹਫ਼ਤਿਆਂ ਲਈ ਐਨਕਾਂ ਪਹਿਨਣ ਤੋਂ ਬਚਣਾ ਚਾਹੀਦਾ ਹੈ। ਤੁਹਾਡੀ ਨੱਕ ਪੂਰੇ ਤਰੀਕੇ ਨਾਲ ਠੀਕ ਹੋਣ ਤੋਂ ਬਾਅਦ ਤੁਸੀ ਇਸਦੇ ਨਤੀਜ਼ੇ ਦੇਖੋਗੇ, ਜੋ ਕਿ ਆਮ ਤੌਰ 'ਤੇ ਇੱਕ ਸਾਲ ਬਾਅਦ ਹੁੰਦਾ ਹੈ। ਰਾਈਨੋਪਲਾਸਟੀ ਪ੍ਰਕਿਰਿਆ ਦੀ ਰਿਕਵਰੀ ਦਾ ਸਮਾਂ ਹਰੇਕ ਲਈ ਵੱਖਰਾ -ਵੱਖਰਾ ਹੋ ਸਕਦਾ ਹੈ। 

ਰਾਈਨੋਪਲਾਸਟੀ ਪ੍ਰਕਿਰਿਆ ਕਿੰਨੀ ਆਮ ਹੁੰਦੀ ਹੈ ?

ਔਰਤ ਅਤੇ ਮਰਦ ਦੋਨੋ ਹੀ ਰਾਈਨੋਪਲਾਸਟੀ ਸਰਜਰੀ ਨੂੰ ਕਰਵਾਉਂਦੇ ਹਨ। ਆਮ ਤੋਰ ਤੇ ਰਾਈਨੋਪਲਾਸਟੀ ਪ੍ਰਕਿਰਿਆ ਨੂੰ ਸਭ ਤੋਂ ਆਮ ਕਾਸਮੈਟਿਕ ਸਰਜਰੀ ਪ੍ਰਕਿਰਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਭ ਤੋਂ ਆਮ ਹੋਣ ਦੇ ਕਾਰਨ ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਾਲ 350,000 ਤੋਂ ਵੱਧ ਰਾਈਨੋਪਲਾਸਟੀ ਸਰਜਾਰੀਆਂ ਹੁੰਦੀਆਂ ਹਨ ਜਦੋਂ ਕਿ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੁੰਦੀ ਹੈ। ਮਰਦ ਹਰ ਸਾਲ ਅਮਰੀਕਾ ਵਿੱਚ ਸਾਰੀਆਂ ਰਾਈਨੋਪਲਾਸਟੀ ਸਰਜਰੀਆਂ ਵਿੱਚੋਂ ਲਗਭਗ 20% ਤੱਕ ਹੀ ਹੁੰਦੇ ਹਨ 

ਸਿੱਟਾ: ਜੇਕਰ ਤੁਸੀਂ ਵੀ ਰਾਈਨੋਪਲਾਸਟੀ ਪ੍ਰਕਿਰਿਆ ਬਾਰੇ ਗਹਿਰਾਈ ਤੱਕ ਜਾਨਣਾ ਚਾਹੁੰਦੇ ਹੋ ਅਤੇ ਤੁਸੀਂ ਵੀ ਆਪਣੀ ਨੱਕ ਦੇ ਆਕਾਰ ਜਾਂ ਸ਼ਕਲ ਤੋਂ ਖੁਸ਼ ਨਹੀਂ ਹੋ ਤੇ ਇਸ ਪ੍ਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਕਲੀਨਿਕ ਬਾਈ ਚੋਇਸ ਵਿੱਚ ਜਾਕੇ ਆਪਣੀ ਅਪੋਇੰਟਮੈਂਟ ਅੱਜ ਹੀ ਬੁੱਕ ਕਰਾਓ ਅਤੇ ਮੌਕਾ ਪਾਓ ਰਾਈਨੋਪਲਾਸਟੀ ਦੇ ਮਾਹਿਰਾਂ ਨਾਲ ਸਲਾਹ ਅਤੇ ਗੱਲ ਬਾਤ ਕਰਨ ਦਾ ।

Tags:#Rhinoplasty
Medical Information Disclaimer

This article is intended solely for educational and informational purposes and does not constitute medical advice or diagnosis. Always consult with a qualified specialist doctor before making any healthcare decisions.

Consult with Top Medical Specialists

Get expert guidance and treatment estimates from verified NABH-accredited hospitals.

Request Callback