ਅੱਖਾਂ ਨਾਲ ਸਬੰਧਤ ਇਹ ਸਮੱਸਿਆਵਾਂ ਬੱਚਿਆਂ ਵਿੱਚ ਆਮ ਹਨ ਇਨ੍ਹਾਂ ਦੀ ਰੋਕਥਾਮ ਬਾਰੇ ਡਾਕਟਰ ਤੋਂ ਜਾਣੋ

Contact Us

    Eye problems

    ਅੱਖਾਂ ਨਾਲ ਸਬੰਧਤ ਇਹ ਸਮੱਸਿਆਵਾਂ ਬੱਚਿਆਂ ਵਿੱਚ ਆਮ ਹਨ ਇਨ੍ਹਾਂ ਦੀ ਰੋਕਥਾਮ ਬਾਰੇ ਡਾਕਟਰ ਤੋਂ ਜਾਣੋ

    ਅੱਖਾਂ ਸਾਡੇ ਸਰੀਰ ਦਾ ਨਾਜ਼ੁਕ ਅਤੇ ਇੱਕ ਬਹੁਤ ਹੀ ਮਹੱਤਵਪੂਰਣ ਅੰਗ ਹਨ। ਅੱਖਾਂ ਸਵੇਰੇ ਤੋਂ ਲੈਕੇ ਰਾਤ ਤੱਕ ਬਿਨਾਂ ਰੁਕੇ ਅਤੇ ਬਿਨਾਂ ਥੱਕੇ ਲਗਾਤਾਰ ਕੰਮ ਕਰਦੀਆਂ ਹਨ। ਅੱਖਾਂ ਤੋਂ ਬਿਨਾਂ ਵਿਅਕਤੀ ਦੀ ਜਿੰਦਗੀ ਵਿੱਚ ਕੋਈ ਵੀ ਰੰਗ ਨਹੀਂ ਰਹਿੰਦਾ। ਇਸਦੇ ਲਈ ਅੱਖਾਂ ਦੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦੇ ਲੱਛਣਾਂ ਦੀ ਸਹੀ ਸਮੇਂ ‘ਤੇ ਪਛਾਣ ਕਰਕੇ ਢੁਕਵੇਂ ਕਦਮ ਚੁੱਕਣ। ਹਾਲਾਂਕਿ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਕਿਸ ਕਿਸਮ ਦੀ ਸਮੱਸਿਆ ਹੈ, ਬੱਚੇ ਇਸ ਗੱਲ ਨੂੰ ਨਹੀਂ ਸਮਝਦੇ। ਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਮਾਂ ਬਾਪ ਵੀ ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਣਾ ਬੰਦ ਕਰ ਦੇਣ, ਤਾਂ ਬੱਚੇ ਨੂੰ ਆਪਣੇ ਭਵਿੱਖ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੇ ਵਿੱਚ ਜਨਮ ਦੇ ਸਮੇਂ ਤੋਂ ਹੀ ਅੰਨ੍ਹਾਪਣ ਅਤੇ ਨਜ਼ਰ ਦੀਆਂ ਸਮੱਸਿਆਵਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਇਹਨਾਂ ਸਮੱਸਿਆਵਾਂ ਦੇ ਪਿੱਛੇ ਭੋਜਨ ਅਤੇ ਪੋਸ਼ਣ ਵਰਗੇ ਕਾਰਕ ਜਿੰਮੇਵਾਰ ਹਨ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਇੱਕ ਅੰਦਾਜ਼ੇ ਦੇ ਅਨੁਸਾਰ ਅੰਨ੍ਹੇ ਬੱਚਿਆਂ ਦੀ ਗਿਣਤੀ ਲਗਭਗ 20 ਲੱਖ ਹੈ। ਜਿਆਦਾਤਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਮਤੌਰ ਤੇ ਬੱਚਿਆਂ ਦੇ ਵਿੱਚ ਆਮ ਸਿਹਤ ਅਤੇ ਪੋਸ਼ਣ ਦੀ ਘਾਟ ਦੇ ਕਾਰਣਾਂ ਕਰਕੇ ਹੋ ਰਹੀ ਹੈ। ਆਓ ਇਸ ਲੇਖ ਦੁਆਰਾ ਬੱਚਿਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਬਾਰੇ ਜਾਣਦੇ ਹਾਂ। 

    ਬੱਚਿਆਂ ਦੇ ਵਿੱਚ ਅੱਖਾਂ ਨਾਲ ਸਬੰਧਤ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਮ ਹਨ। 

    ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਲਈ, ਉਹਨਾਂ ਦੀਆਂ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਆਮ ਤੌਰ ਤੇ ਅੱਖਾਂ ਦੀਆਂ ਸਮੱਸਿਆਵਾਂ ਦੇ ਲੱਛਣਾਂ ਦੀ ਸਹੀ ਸਮੇਂ ਤੇ ਪਛਾਣ ਕਰਕੇ ਉਹਨਾਂ ਦੇ ਗੰਭੀਰ ਜੋਖਮਾਂ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲਦੀ ਹੈ। ਡਾਕਟਰਾਂ ਦੇ ਅਨੁਸਾਰ ਆਮਤੌਰ ਤੇ ਬੱਚਿਆਂ ਨੂੰ ਐਨਕਾਂ ਦੀ ਜ਼ਰੂਰਤ, ਕਮਜ਼ੋਰ ਨਜ਼ਰ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਇਹਨਾਂ ਸਮੱਸਿਆਵਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਭਵਿੱਖ ਦੇ ਵਿੱਚ ਬੱਚਿਆਂ ਦੀਆਂ ਅੱਖਾਂ ‘ਤੇ ਗੰਭੀਰ ਪ੍ਰਭਾਵ ਪਾ ਸਕਦੀਆਂ ਹਨ। ਆਪਣੀ ਖ਼ੁਰਾਕ ਅਤੇ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਕਰਨ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। 

    See also  Find the Right Eye Care With Clinic by Choice

    ਬੱਚਿਆਂ ਨੂੰ ਅੱਖਾਂ ਨਾਲ ਸਬੰਧਤ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। 

    1. ਅੱਖਾਂ ਦੀ ਲਾਲੀ:

    ਆਮਤੌਰ ਤੇ ਬੱਚਿਆਂ ਦੀਆਂ ਅੱਖਾਂ ਵਿੱਚ ਲਾਲੀ ਕਈ ਕਾਰਣਾਂ ਕਰਕੇ ਹੋ ਸਕਦੀ ਹੈ, ਜਿਵੇਂ ਕਿ ਬੱਚਿਆਂ ਦਾ ਬਹੁਤ ਜ਼ਿਆਦਾ ਮੋਬਾਈਲ ਫੋਨ ਤੇ ਔਨਲਾਈਨ ਸਮਾਂ ਬਿਤਾਉਣਾ ਅਤੇ  ਧੁੱਪ, ਧੂੜ, ਆਦਿ ਦੇ ਸੰਪਰਕ ਵਿੱਚ ਆਉਣ ਆਦਿ। 

    2. ਅੱਖਾਂ ਵਿੱਚ ਖੁਜਲੀ: 

    ਜ਼ਿਆਦਾਤਰ ਬੱਚੇ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਬਾਹਰ ਘੁੰਮਦੇ ਰਹਿੰਦੇ ਹਨ।  ਜਿਸਦੇ ਕਾਰਣ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਇਸਦੇ ਵਿੱਚ ਬੱਚਿਆਂ ਦੀ ਅੱਖਾਂ ਦੇ ਵਿੱਚ ਖੁਜਲੀ ਦੀ ਸਮੱਸਿਆ ਹੋਣਾ ਸ਼ਾਮਿਲ ਹੈ, ਜੋ ਐਲਰਜੀ, ਬੈਕਟੀਰੀਆ ਦੀ ਲਾਗ ਜਾਂ ਵਾਇਰਲ ਲਾਗ ਦੇ ਕਾਰਣ ਹੋ ਸਕਦੀ ਹੈ। 

    3. ਅੱਖਾਂ ਵਿੱਚੋਂ ਪਾਣੀ ਆਉਣਾ:

    ਜ਼ਿਆਦਾਤਰ ਮਾਮਲਿਆਂ ਵਿੱਚ ਬੱਚਿਆਂ ਦੀਆਂ ਅੱਖਾਂ ਵਿਚੋਂ ਪਾਣੀ ਆਉਣ ਦਾ ਕਾਰਣ ਕਿਸੇ ਲਾਗ ਦਾ ਲੱਛਣ ਹੋ ਸਕਦਾ ਹੈ।

    See also  डायबिटीज के कारण होने वाली आंखों की समस्याओं को कम करने के लिए अपनाएं ये 7 टिप्स, कम होगा खतरा

    4. ਅੱਖਾਂ ਦਾ ਛਿੱਲਣਾ: 

    ਬੱਚਿਆਂ ਦੀਆਂ ਅੱਖਾਂ ਦਾ ਛਿੱਲਣਾ ਆਮਤੌਰ ਤੇ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ, ਕਿ ਤੁਹਾਡੇ ਬੱਚੇ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ, ਜਾਂ ਫਿਰ ਉਸਨੂੰ ਕਿਸੇ ਹੋਰ ਪੋਸ਼ਣ ਸੰਬੰਧੀ ਸਮੱਸਿਆਵਾਂ ਹਨ।

    ਬੱਚਿਆਂ ਨੂੰ ਇਹਨਾਂ ਅੱਖਾਂ ਦੀਆਂ ਸਮੱਸਿਆਵਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?

    1. ਸਕ੍ਰੀਨ ਸਮੇਂ ਦਾ ਪ੍ਰਬੰਧਨ: 

    ਆਮਤੌਰ ਤੇ ਮਾਤਾ -ਪਿਤਾ ਨੂੰ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਆਪਣਾ ਜਿਆਦਾਤਰ ਸਮਾਂ ਔਨਲਾਈਨ ਸਕਰੀਨ ਤੇ ਨਾ ਬਿਤਾਵੇ। ਇਹ ਸਿਹਤ ਅਤੇ ਅੱਖਾਂ ਦੇ ਲਈ ਨੁਕਸਾਨਦੇਹ ਹੁੰਦਾ ਹੈ। ਬੱਚਿਆਂ ਨੂੰ ਆਪਣੇ ਸਕ੍ਰੀਨ ਸਮੇਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਔਨਲਾਈਨ ਗੇਮਾਂ ਖੇਡਣ ਅਤੇ ਟੀਵੀ ਦੇਖਣ ਦੇ ਵਿੱਚ ਬਿਤਾਏ ਗਏ ਸਮੇਂ ਨੂੰ ਘਟਾਉਣ ਦੀ ਲੋੜ ਹੁੰਦੀ ਹੈ। 

    2. ਨਿਯਮਤ ਅੱਖਾਂ ਦੀ ਜਾਂਚ: 

    ਮਾਂ ਬਾਪ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਅਤੇ ਬੱਚਿਆਂ ਦੀਆਂ ਅੱਖਾਂ ਦੀ ਨਿਯਮਤ ਤੌਰ ‘ਤੇ ਜਾਂਚ ਕਰਵਾਉਣਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਇਹ ਸਮੇਂ ਸਿਰ ਕਿਸੇ ਵੀ ਸੰਭਾਵੀ ਸਮੱਸਿਆ ਦੀ ਪਛਾਣ ਕਰਨ ਅਤੇ ਸਹੀ ਇਲਾਜ਼ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ। 

    3. ਸਿਹਤਮੰਦ ਖਾਣਾ: 

    ਮਾਪਿਆਂ ਦੁਆਰਾ ਬੱਚਿਆਂ ਨੂੰ ਆਮਤੌਰ ਤੇ ਇੱਕ ਸਿਹਤਮੰਦ ਖੁਰਾਕ ਅਤੇ ਸੰਪੂਰਨ ਖੁਰਾਕ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਸਦੇ ਵਿੱਚ ਵਿਟਾਮਿਨ ਏ, ਸੀ, ਡੀ ਅਤੇ ਜ਼ਿੰਕ ਆਦਿ ਸ਼ਾਮਲ ਹੋਣੇ ਬਹੁਤ ਜਰੂਰੀ ਹੁੰਦੇ ਹਨ। ਆਮਤੌਰ ਤੇ ਇਹ ਪੌਸ਼ਟਿਕ ਤੱਤ ਅੱਖਾਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ। 

    4. ਸਫਾਈ ਦੀ ਦੇਖਭਾਲ: 

    ਬੱਚਿਆਂ ਨੂੰ ਆਪਣੇ ਸਰੀਰ ਦੀ ਸਫਾਈ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕਿਉਂਕਿ ਜ਼ਿਆਦਾਤਰ ਚੰਗੀ ਸਫਾਈ ਨਾ ਰੱਖਣ ਤੇ ਵੀ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ। ਬੱਚਿਆਂ ਦੀ ਸਹੀ ਦੇਖਭਾਲ ਅਤੇ ਸਫ਼ਾਈ ਉਹਨਾਂ ਨੂੰ ਅੱਖਾਂ ਦੀ ਲਾਗ ਤੋਂ ਬਚਣ ਵਿੱਚ ਵੀ ਮਦਦ ਕਰ ਸਕਦਾ ਹੈ।

    See also  क्यों बार बार पानी से आँखें धोना फायदेमंद नहीं है? डॉक्टर से जानें आँखों से जुड़ी इन 5 मिथकों की सच्चाई

    ਸਿੱਟਾ

    ਅੱਖਾਂ ਦੀਆਂ ਸਮੱਸਿਆਵਾਂ ਵੱਡਿਆਂ ਅਤੇ ਬੱਚਿਆਂ ਦੋਵਾਂ ਵਿੱਚ ਹੁੰਦੀ ਹੈ, ਪਰ ਇਹ ਗੱਲ ਅਲੱਗ ਹੈ ਕਿ ਇਸਦੇ ਲੱਛਣ ਵੱਖ ਵੱਖ ਹੋ ਸਕਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਲਈ, ਅੱਖਾਂ ਦੀ ਦੇਖਭਾਲ ਕਰਨੀ ਜਰੂਰੀ ਹੈ। ਡਾਕਟਰਾਂ ਦੇ ਅਨੁਸਾਰ ਬੱਚਿਆਂ ਨੂੰ ਕਮਜ਼ੋਰ ਨਜ਼ਰ ਅਤੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਹੀ ਸਮੇਂ ਤੇ ਇਹਨਾਂ ਦੀ ਪਛਾਣ ਕਰਕੇ ਇਹਨਾਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰਨ ਤੇ ਇਹ ਬੱਚਿਆਂ ਦੇ ਭਵਿੱਖ ਤੇ ਮਾੜਾ ਅਸਰ ਪਾ ਸਕਦੀਆਂ ਹਨ। ਆਮ ਸਿਹਤ ਅਤੇ ਪੋਸ਼ਣ ਦੀ ਘਾਟ ਦੇ ਕਾਰਣ ਇਹ ਸਮੱਸਿਆਵਾਂ ਬੱਚਿਆਂ ਦੇ ਵਿੱਚ ਉਤਪੰਨ ਹੁੰਦੀਆਂ ਹਨ। ਬੱਚਿਆਂ ਨੂੰ ਅੱਖਾਂ ਦੇ ਵਿੱਚ ਖੁਜਲੀ, ਅੱਖਾਂ ਦਾ ਛਿੱਲਣਾ, ਅੱਖਾਂ ਵਿੱਚੋਂ ਪਾਣੀ ਆਉਣਾ ਅਤੇ ਅੱਖਾਂ ਦੀ ਲਾਲੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਕ੍ਰੀਨ ਸਮੇਂ ਦਾ ਪ੍ਰਬੰਧਨ ਕਰਨਾ, ਸਿਹਤਮੰਦ ਖਾਣਾ, ਨਿਯਮਤ ਅੱਖਾਂ ਦੀ ਜਾਂਚ ਅਤੇ ਸਫਾਈ ਦੀ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਅੱਖਾਂ ਦੇ ਨਾਲ ਸਬੰਧਿਤ ਕੋਈ ਸਮੱਸਿਆ ਹੈ, ਤੇ ਤੁਸੀਂ ਇਸਦਾ ਇਲਾਜ਼ ਤੇ ਇਸਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋਂ, ਤਾਂ ਤੁਸੀਂ ਅੱਜ ਹੀ ਕਲੀਨਿਕ ਬਾਇ ਚੋਇਸ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਲੈ ਸਕਦੇ ਹੋਂ।