ਮਰਦਾਂ ਵਿੱਚ ਹਾਰਮੋਨਲ ਅਸੰਤੁਲਨ ਦੇ ਕਾਰਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਗਾਇਨੇਕੋਮਾਸਟੀਆ (ਮਰਦਾਂ ਵਿੱਚ ਵਧੀਆਂ ਛਾਤੀਆਂ) ਵੀ ਉਹਨਾਂ ਸਮੱਸਿਆਵਾਂ ਵਿੱਚੋ ਇੱਕ ਹੈ। ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ ਜੋ ਮਰਦਾਂ ਵਿੱਚ ਬਿਲਕੁਲ ਆਮ ਹੈ। ਮਰਦਾਂ ਨੂੰ ਇਹ ਸਮੱਸਿਆ ਆਮ ਤੌਰ ਤੇ ਯੌਵਨ ਦੇ ਵਿੱਚ ਅਤੇ ਬੁਢਾਪੇ ਦੌਰਾਨ ਪ੍ਰਭਾਵਿਤ ਕਰਦੀ ਹੈ।
ਗਾਇਨੇਕੋਮਾਸਟੀਆ ਕਿ ਹੁੰਦਾ ਹੈ?
ਗਾਇਨੇਕੋਮਾਸਟੀਆ ਨੂੰ ਮਰਦਾਂ ਦੀ ਛਾਤੀਆਂ ਵਜੋਂ ਵੀ ਜਾਣਿਆ ਜਾਂਦਾ ਹੈ। ਅਸਲ ਵਿੱਚ ਗਾਇਨੇਕੋਮਾਸਟੀਆ ਮਰਦਾਂ ਜਾਂ ਫਿਰ ਮੁੰਡਿਆਂ ਦੀ ਛਾਤੀਆਂ ਦੇ ਗ੍ਰੰਥੀਆਂ ਦੇ ਟਿਸ਼ੂਆਂ ਦੀ ਮਾਤਰਾ ਵਿੱਚ ਵਾਧਾ ਹੈ। ਮਰਦਾਂ ਦੇ ਵਿੱਚ ਐਸਟ੍ਰੋਜਨ ਅਤੇ ਟੈਸਟੋਸਟੀਰੋਨ ਹਾਰਮੋਨਸ ਦਾ ਅਸੰਤੁਲਨ ਇਸ ਸਮੱਸਿਆ ਦ ਕਾਰਣ ਬਣਦਾ ਹੈ। ਇਹ ਗਾਇਨੇਕੋਮਾਸਟੀਆ ਦੀ ਸਮੱਸਿਆ ਇੱਕ ਜਾਂ ਦੋਵੇਂ ਛਾਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਤੇ ਕਈ ਵਾਰ ਅਸਮਾਨ ਰੂਪ ਦੇ ਵਿੱਚ।
ਗਾਇਨੇਕੋਮਾਸਟੀਆ ਦੀ ਸਮੱਸਿਆ ਮਰਦਾਂ ਦੇ ਵਿੱਚ ਬਿਲਕੁਲ ਆਮ ਹੈ। ਜਿਸਦੇ ਕਾਰਣ ਇਸ ਸਮੱਸਿਆ ਤੋਂ ਪ੍ਰਭਾਵਿਤ ਮਰਦਾਂ ਦੀਆਂ ਛਾਤੀਆਂ ਦਾ ਆਕਾਰ ਆਮ ਨਾਲੋਂ ਬਹੁਤ ਵੱਧ ਜਾਂਦਾ ਹੈ। ਮਰਦਾਂ ਦੀਆਂ ਛਾਤੀਆਂ ਦੇ ਆਕਾਰ ਵਿੱਚ ਵਾਧੇ ਦੇ ਕਾਰਣ ਉਹਨਾਂ ਦੀਆਂ ਛਾਤੀਆਂ ਔਰਤਾਂ ਦੀਆਂ ਛਾਤੀਆਂ ਵਾਂਗ ਦਿਖਾਈ ਦਿੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਇਹ ਗਾਇਨੇਕੋਮਾਸਟੀਆ ਬਿਲਕੁਲ ਔਰਤਾਂ ਦੀਆਂ ਛਾਤੀਆਂ ਵਾਂਗੂ ਨਹੀਂ ਹੁੰਦਾ ਹੈ, ਪਰ ਅਜਿਹੇ ਕੁੱਝ ਮਾਮਲਿਆਂ ਦੇ ਵਿੱਚ ਔਰਤਾਂ ਦੀਆਂ ਛਾਤੀਆਂ ਨਾਲ ਮਿਲਦਾ-ਜੁਲਦਾ ਹੈ। ਇਹ ਸਮੱਸਿਆ ਇੱਕ ਆਦਮੀ ਦੇ ਪੇਸ਼ੇਵਰ ਜੀਵਨ ਅਤੇ ਉਸਦੇ ਨਿੱਜੀ ਜੀਵਨ ਦੋਨਾਂ ਤੇ ਹੀ ਆਪਣਾ ਮਾੜਾ ਪ੍ਰਭਾਵ ਪਾਉਂਦੀ ਹੈ।
ਆਮ ਤੌਰ ਤੇ ਨਵਜੰਮੇ ਬੱਚਿਆਂ, ਜਵਾਨੀ ਵਿੱਚੋਂ ਲੰਘ ਰਹੇ ਮੁੰਡਿਆਂ ਅਤੇ ਵੱਡੀ ਉਮਰ ਦੇ ਮਰਦਾਂ ਵਿੱਚ ਹਾਰਮੋਨ ਦੇ ਪੱਧਰਾਂ ਵਿੱਚ ਕੁਦਰਤੀ ਤੌਰ ਤੇ ਤਬਦੀਲੀ ਦੇ ਕਾਰਣ ਗਾਇਨੇਕੋਮਾਸਟੀਆ ਦੀ ਸਮੱਸਿਆ ਹੋ ਸਕਦੀ ਹੈ। ਮਰਦਾਂ ਵਿੱਚ ਇਹ ਸਮੱਸਿਆ ਹੋਣ ਦੇ ਹੋਰ ਵੀ ਕਾਰਣ ਹੋ ਸਕਦੇ ਹਨ।
ਹਾਲਾਂਕਿ ਗਾਇਨੇਕੋਮਾਸਟੀਆ ਕੋਈ ਗੰਭੀਰ ਸਮੱਸਿਆ ਨਹੀਂ ਹੁੰਦੀ ਹੈ, ਪਰ ਮਰਦਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣਾ ਮੁਸ਼ਕਲ ਹੋ ਸਕਦਾ ਹੈ। ਖੋਜ ਦੇ ਅਨੁਸਾਰ ਮੁੰਡੇ ਅਕਸਰ ਆਪਣੇ ਸਮੂਹ ਵਿੱਚ ਮਜ਼ਾਕ ਦਾ ਵਿਸ਼ਾ ਬਣ ਜਾਂਦੇ ਹਨ, ਜਿਹੜੇ ਕਿ ਇਸ ਸਮੱਸਿਆ ਤੋਂ ਪੀੜਿਤ ਹੁੰਦੇ ਹਨ। ਆਮ ਤੌਰ ਤੇ ਗਾਇਨੇਕੋਮਾਸਟੀਆ ਦੀ ਸਮੱਸਿਆ ਵਾਲੇ ਲੋਕਾਂ ਨੂੰ ਕਈ ਵਾਰ ਆਪਣੀਆਂ ਛਾਤੀਆਂ ਵਿੱਚ ਦਰਦ ਹੁੰਦਾ ਹੈ। ਇਹ ਸਮੱਸਿਆ ਮੁੰਡੇ ਦੇ ਆਤਮਵਿਸ਼ਵਾਸ ਅਤੇ ਉਸਨੂੰ ਸ਼ਰਮਿੰਦਗੀ ਮਹਿਸੂਸ ਕਰਵਾਉਂਦੇ ਹਨ। ਇਹ ਜਾਨਲੇਵਾ ਨਹੀਂ ਹੈ ਪਰ ਇਹ ਕਈ ਤਰੀਕਿਆਂ ਨਾਲ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਦਰਅਸਲ ਗਾਇਨੇਕੋਮਾਸਟੀਆ ਆਪਣੇ ਆਪ ਠੀਕ ਹੋ ਸਕਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਇਸਨੂੰ ਠੀਕ ਕਰਨ ਦੇ ਲਈ ਦਵਾਈ ਜਾਂ ਸਰਜਰੀ ਦੀ ਮਦਦ ਲਈ ਜਾ ਸਕਦੀ ਹੈ।
ਗਾਇਨੇਕੋਮਾਸਟੀਆ ਦੇ ਕਾਰਣ
ਅਸਲ ਦੇ ਵਿੱਚ ਵਿਅਕਤੀ ਨੂੰ ਗਾਇਨੇਕੋਮਾਸਟੀਆ ਕਈ ਕਾਰਣਾਂ ਕਰਕੇ ਹੋ ਸਕਦਾ ਹੈ, ਜਿਸਦੇ ਵਿੱਚ ਪਹਲੇ ਕਾਰਣ ਵਿਅਕਤੀ ਦਾ ਹਾਰਮੋਨਲ ਅਸੰਤੁਲਨ ਹੈ। ਆਮ ਤੌਰ ਤੇ ਜਦੋਂ ਵਿਅਕਤੀ ਦਾ ਹਾਰਮੋਨਲ ਅਸੰਤੁਲਨ ਹੁੰਦਾ ਹੈ, ਤਾਂ ਟੈਸਟੋਸਟੀਰੋਨ ਹਾਰਮੋਨ ਦਾ ਪੱਧਰ ਐਸਟ੍ਰੋਜਨ ਹਾਰਮੋਨ ਨਾਲੋਂ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਹੈ।
ਦਰਅਸਲ ਮਰਦ ਬਹੁਤ ਘੱਟ ਮਾਤਰਾ ਦੇ ਵਿੱਚ ਐਸਟ੍ਰੋਜਨ ਹਾਰਮੋਨ ਦਾ ਨਿਰਮਾਣ ਕਰਦੇ ਹਨ, ਪਰ ਜਦੋਂ ਵਿਅਕਤੀ ਦੇ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ, ਤਾਂ ਵਿਅਕਤੀ ਨੂੰ ਗਾਇਨੇਕੋਮਾਸਟੀਆ ਦੀ ਸਮੱਸਿਆ ਹੋ ਸਕਦੀ ਹੈ।
ਵਿਅਕਤੀ ਨੂੰ ਗਾਇਨੇਕੋਮਾਸਟੀਆ ਦੀ ਸਮੱਸਿਆ ਹੋਣ ਦੇ ਕਾਰਣਾਂ ਵਿੱਚ ਜਵਾਨੀ ਭਾਵ 15-18 ਸਾਲ ਦੀ ਉਮਰ ਅਤੇ ਬੁਢਾਪਾ ਭਾਵ 50-80 ਸਾਲ ਦੀ ਉਮਰ ਸ਼ਾਮਿਲ ਹੈ। ਇਸਦੇ ਨਾਲ ਹੀ ਗਾਇਨੇਕੋਮਾਸਟੀਆ ਸਮੱਸਿਆ ਦਾ ਕਾਰਣ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣ ਸਕਦੀਆਂ ਹਨ। ਇਹਨਾਂ ਦੇ ਵਿੱਚ ਸ਼ਾਮਿਲ ਹਨ :
- ਦਿਲ ਦੀਆਂ ਦਵਾਈਆਂ।
- ਐਂਟੀ-ਚਿੰਤਾ ਦਵਾਈਆਂ।
- ਐਂਟੀ-ਐਂਡਰੋਜਨ ਦਵਾਈਆਂ।
- ADHD ਦਵਾਈਆਂ।
- ਐਂਟੀਬਾਇਓਟਿਕਸ ਦਵਾਈਆਂ।
- ਅਲਸਰ ਦੀਆਂ ਦਵਾਈਆਂ।
- ਐਨਾਬੋਲਿਕ ਸਟੀਰੌਇਡ ਅਤੇ ਐਂਡਰੋਜਨ ਦਵਾਈਆਂ।
- ਏਡਜ਼ ਦੀਆਂ ਦਵਾਈਆਂ।
- ਕੀਮੋਥੈਰੇਪੀ ਦੀਆਂ ਦਵਾਈਆਂ।
ਕੁੱਝ ਪਦਾਰਥਾਂ ਦਾ ਸੇਵਨ ਕਰਨ ਦੇ ਨਾਲ ਵੀ ਗਾਇਨੇਕੋਮਾਸਟੀਆ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
- ਗਾਂਜਾ ਦਾ ਸੇਵਨ ਕਰਨਾ।
- ਸ਼ਰਾਬ ਪੀਣਾ।
- ਹੈਰੋਇਨ ਦਾ ਸੇਵਨ।
- ਕਾਫ਼ੀ ਮੈਥਾਡੋਨ ਦਾ ਸੇਵਨ ਕਰਨਾ।
ਵਿਅਕਤੀ ਦੀ ਕੁਝ ਸਿਹਤ ਸਥਿਤੀਆਂ ਵੀ ਗਾਇਨੇਕੋਮਾਸਟੀਆ ਸਮੱਸਿਆ ਦਾ ਕਾਰਣ ਬਣ ਸਕਦੀਆਂ ਹਨ, ਜਿਵੇਂ ਕਿ
- ਟਿਊਮਰ ਦੀ ਸਮੱਸਿਆ ਹੋਣਾ।
- ਹਾਈਪੋਗੋਨੇਡਿਜ਼ਮ ਹੋਣਾ।
- ਹਾਈਪੋਥਾਇਰਾਇਡਿਜ਼ਮ ਦਾ ਹੋਣਾ।
- ਜਿਗਰ ਦਾ ਸਿਰੋਸਿਸ ਜਾਂ ਅਸਫ਼ਲਤਾ ਹੋਣਾ।
- ਗੁਰਦੇ ਦਾ ਫੇਲ੍ਹ ਹੋਣਾ।
- ਕੁਪੋਸ਼ਣ ਦਾ ਸ਼ਿਕਾਰ ਹੋਣਾ।
ਗਾਇਨੇਕੋਮਾਸਟੀਆ ਸਮੱਸਿਆ ਦੇ ਲੱਛਣ
- ਵਿਅਕਤੀ ਦੀ ਛਾਤੀ ਦੇ ਆਕਾਰ ਵਿੱਚ ਵਾਧਾ ਹੋਣਾ।
- ਛਾਤੀਆਂ ਦੇ ਵਿੱਚ ਗੰਢ ਦਾ ਅਹਿਸਾਸ ਹੋਣਾ।
- ਛਾਤੀਆਂ ਦੇ ਆਲੇ-ਦੁਆਲੇ ਸੋਜ ਹੋਣਾ।
- ਕੁਝ ਮਾਮਲਿਆਂ ਦੇ ਵਿੱਚ ਇਨਫੈਕਸ਼ਨ ਦਾ ਹੋਣਾ।
- ਵਿਅਕਤੀ ਨੂੰ ਛਾਤੀਆਂ ਦੇ ਵਿੱਚ ਕੋਮਲਤਾ ਦੀ ਭਾਵਨਾ ਹੋਣਾ।
- ਛਾਤੀਆਂ ਦੇ ਵਿੱਚ ਹਲਕਾ ਦਰਦ ਹੋਣਾ।
- ਵਿਅਕਤੀ ਦੇ ਨਿੱਪਲ ਸੰਵੇਦਨਸ਼ੀਲ ਹੋ ਜਾਂਦੇ ਹਨ।
ਗਾਇਨੇਕੋਮਾਸਟੀਆ ਸਮੱਸਿਆ ਦਾ ਇਲਾਜ਼
ਦਰਅਸਲ ਗਾਇਨੇਕੋਮਾਸਟੀਆ ਸਮੱਸਿਆ ਦਾ ਇਲਾਜ਼ ਇਸਦੇ ਗ੍ਰੇਡ ਉੱਤੇ ਨਿਰਭਰ ਕਰਦਾ ਹੈ। ਇਸ ਸਮੱਸਿਆ ਦੇ ਕੁੱਝ ਮਾਮਲਿਆਂ ਦੇ ਵਿੱਚ ਬਿਲਕੁਲ ਇਲਾਜ਼ ਦੀ ਲੋੜ ਨਹੀਂ ਹੁੰਦੀ ਹੈ। ਜਦੋਂ ਗਾਇਨੇਕੋਮਾਸਟੀਆ ਦੀ ਸਮੱਸਿਆ ਆਪਣੇ ਸ਼ੁਰੂਆਤੀ ਪੜਾਅ ਤੇ ਹੁੰਦੀ ਹੈ ਤਾਂ ਡਾਕਟਰ ਮਰੀਜ਼ ਨੂੰ ਆਪਣੀ ਜੀਵਨਸ਼ੈਲੀ ਅਤੇ ਖੁਰਾਕ ਦੇ ਵਿੱਚ ਕੁੱਝ ਸਕਾਰਾਤਮਕ ਬਦਲਾਅ ਕਰਨ ਦੇ ਸੁਝਾਅ ਦਿੰਦੇ ਹਨ। ਜਿਵੇਂ ਕਿ,
- ਵਿਅਕਤੀ ਨੂੰ ਸਮੇਂ ਸਿਰ ਸੌਣਾ ਅਤੇ ਉੱਠਣਾ ਚਾਹੀਦਾ ਹੈ।
- ਆਪਣੀ ਡਾਈਟ ਦੇ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਤਾਜ਼ੇ ਫਲਾਂ ਨੂੰ ਸ਼ਾਮਲ ਕਰਨਾ।
- ਸਵੇਰ ਅਤੇ ਸ਼ਾਮ ਨੂੰ ਹਲਕੀ ਕਸਰਤ ਦਾ ਕਰਨਾ।
- ਸ਼ਰਾਬ, ਸਿਗਰਟ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਆਪਣਾ ਕਰਨਾ ਆਦਿ ਸ਼ਾਮਿਲ ਹੈ।
ਇਸਦੇ ਨਾਲ ਹੀ ਡਾਕਟਰ ਮਰੀਜ਼ ਨੂੰ ਫਾਸਟ ਫੂਡ ਅਤੇ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਕਰਨ ਤੋਂ ਬਚਣ ਲਈ ਕਹਿੰਦੇ ਹਨ। ਇਸਦੇ ਕੁੱਝ ਮਾਮਲਿਆਂ ਦੇ ਵਿੱਚ ਜੇਕਰ ਖ਼ੁਰਾਕ ਅਤੇ ਜੀਵਨਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਕੰਮ ਨਹੀਂ ਕਰਦੇ ਜਾਂ ਫਿਰ ਮਰੀਜ਼ ਨੂੰ ਗਾਇਨੇਕੋਮਾਸਟੀਆ ਗ੍ਰੇਡ-3 ਹੁੰਦਾ ਹੈ, ਤਾਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਡਾਕਟਰ ਦਵਾਈਆਂ ਅਤੇ ਸਰਜਰੀ ਦੀ ਵਰਤੋਂ ਕਰਦੇ ਹਨ।
ਦਰਅਸਲ ਗਾਇਨੇਕੋਮਾਸਟੀਆ ਸਮੱਸਿਆ ਦੀ ਸਰਜਰੀ ਕਰਨ ਦੇ ਦੋ ਤਰੀਕੇ ਹੁੰਦੇ ਹਨ, ਪਹਿਲੀ ਲਿਪੋਸਕਸ਼ਨ ਅਤੇ ਦੂਜੀ ਮਾਸਟੈਕਟੋਮੀ।
1. ਆਮ ਤੌਰ ਤੇ ਲਿਪੋਸਕਸ਼ਨ ਦੇ ਸਮੇਂ, ਸਰਜਨ ਮਰੀਜ਼ ਦੀ ਛਾਤੀ ਵਿੱਚੋਂ ਵਾਧੂ ਚਰਬੀ ਨੂੰ ਹਟਾ ਦਿੰਦਾ ਹੈ। ਦਰਅਸਲ ਲਿਪੋਸਕਸ਼ਨ ਸਰਜਰੀ ਦੇ ਦੌਰਾਨ ਮਰੀਜ਼ ਦੀ ਛਾਤੀ ਦੀਆਂ ਗ੍ਰੰਥੀਆਂ ਨੂੰ ਨਹੀਂ ਹਟਾਇਆ ਜਾਂਦਾ।
2. ਹਾਲਾਂਕਿ, ਮਾਸਟੈਕਟੋਮੀ ਸਰਜਰੀ ਦੇ ਦੌਰਾਨ ਮਰੀਜ਼ ਦੀ ਛਾਤੀਆਂ ਦੀਆਂ ਗ੍ਰੰਥੀਆਂ ਨੂੰ ਹਟਾ ਦਿੱਤਾ ਜਾਂਦਾ ਹੈ। ਦਰਅਸਲ ਮਾਸਟੈਕਟੋਮੀ ਦੀ ਸਰਜਰੀ ਨੂੰ ਐਂਡੋਸਕੋਪੀ ਦੀ ਮਦਦ ਨਾਲ ਕੀਤਾ ਜਾਂਦਾ ਹੈ।
ਗਾਇਨੇਕੋਮਾਸਟੀਆ ਦੀ ਰੋਕਥਾਮ
- ਸ਼ਰਾਬ ਦਾ ਸੇਵਨ ਸੀਮਤ ਕਰੋ ਜਾਂ ਫਿਰ ਬੰਦ ਕਰੋ।
- ਨਿਯਮਿਤ ਤੌਰ ਕਸਰਤ ਕਰੋ।
- ਜ਼ਿਆਦਾਤਰ ਆਪਣੀ ਖੁਰਾਕ ਦੇ ਵਿੱਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ।
- ਸੰਤੁਲਿਤ ਖੁਰਾਕ ਦਾ ਸੇਵਨ ਕਰੋ।
- ਆਪਣੇ ਸਿਹਤਮੰਦ ਵਜ਼ਨ ਨੂੰ ਬਣਾ ਕੇ ਰੱਖੋ।
- ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਵੋ।
- ਉਹਨਾਂ ਦਵਾਈਆਂ ਨੂੰ ਹੀ ਲਵੋ ਜੋ ਡਾਕਟਰ ਦੁਆਰਾ ਦੱਸੀਆਂ ਜਾਂਦੀਆਂ ਹਨ।
ਸਿੱਟਾ
ਗਾਇਨੇਕੋਮਾਸਟੀਆ ਇੱਕ ਤਰ੍ਹਾਂ ਦੀ ਬਿਮਾਰੀ ਹੈ, ਜਿਹੜੀ ਕਿ ਮਰਦਾਂ ਨੂੰ ਹੁੰਦੀ ਹੈ। ਇਸਦੇ ਵਿੱਚ ਮਰਦਾਂ ਦੀਆਂ ਛਾਤੀਆਂ ਦਾ ਆਕਾਰ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਇਹ ਸਮੱਸਿਆ ਮਰਦਾਂ ਵਿੱਚ ਐਸਟ੍ਰੋਜਨ ਅਤੇ ਟੈਸਟੋਸਟੀਰੋਨ ਹਾਰਮੋਨਸ ਦੇ ਅਸੰਤੁਲਨ ਕਾਰਣ ਪੈਦਾ ਹੁੰਦੀ ਹੈ। ਇਹ ਗਾਇਨੇਕੋਮਾਸਟੀਆ ਮਰਦਾਂ ਨੂੰ ਯੌਵਨ ਅਤੇ ਬੁਢਾਪੇ ਦੌਰਾਨ ਪ੍ਰਭਾਵਿਤ ਕਰਦੀ ਹੈ। ਇਸ ਸਮੱਸਿਆ ਨੂੰ ਠੀਕ ਕਰਨ ਦੇ ਲਈ ਡਾਕਟਰ ਮਰੀਜ਼ ਨੂੰ ਆਪਣੀ ਜੀਵਨਸ਼ੈਲੀ ਅਤੇ ਆਪਣੀ ਖ਼ੁਰਾਕ ਦੇ ਵਿੱਚ ਬਦਲਾਵ ਕਰਨ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਆਪਣੀ ਖ਼ੁਰਾਕ ਅਤੇ ਆਪਣੀ ਜੀਵਨਸ਼ੈਲੀ ਦੇ ਵਿੱਚ ਬਦਲਾਵ ਕਰਨ ਤੋਂ ਬਾਅਦ ਵੀ ਇਸ ਸਮੱਸਿਆ ਵਿੱਚ ਕੋਈ ਸੁਧਾਰ ਨਹੀਂ ਦੇਖਦੇ ਹੋਂ ਤਾਂ ਡਾਕਟਰ
ਦਵਾਈਆਂ ਅਤੇ ਸਰਜਰੀ ਦੀ ਸਲਾਹ ਦਿੰਦੇ ਹਨ, ਜਿਸਦੀ ਮਦਦ ਨਾਲ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਠੀਕ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਗਾਇਨੇਕੋਮਾਸਟੀਆ ਵਰਗੀ ਸਮੱਸਿਆ ਦੇ ਸ਼ਿਕਾਰ ਹੋਂ, ਅਤੇ ਇਸ ਸਮੱਸਿਆ ਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ,ਤੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋਂ, ਤਾਂ ਤੁਸੀਂ ਅੱਜ ਹੀ ਕਲੀਨਿਕ ਬਾਇ ਚੁਆਇਸ ਵਿੱਚ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਇਲਾਜ਼ ਬਾਰੇ ਇਸਦੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।
ਅਕਸਰ ਪੁੱਛੇ ਜਾਣ ਵਾਲੇ ਸਵਾਲ:
ਸਵਾਲ 1. ਕੀ ਗਾਇਨੇਕੋਮਾਸਟੀਆ ਦੀ ਸਮੱਸਿਆ ਠੀਕ ਹੋ ਸਕਦੀ ਹੈ?
ਜੀ ਹਾਂ ਬਿਲਕੁਲ ਗਾਇਨੇਕੋਮਾਸਟੀਆ ਦੀ ਸਮੱਸਿਆ ਠੀਕ ਹੋ ਸਕਦੀ ਹੈ। ਇਸਦੇ ਵਿੱਚ ਕਸਰਤ, ਖੁਰਾਕ, ਦਵਾਈਆਂ ਅਤੇ ਸਰਜਰੀ ਸਮੇਤ ਕਈ ਇਲਾਜ਼ ਉਪਲੱਬਧ ਹਨ।
ਸਵਾਲ 2. ਕੀ ਮਰਦਾਂ ਦੇ ਵਿੱਚ ਗਾਇਨੇਕੋਮਾਸਟੀਆ ਦਾ ਜੈਨੇਟਿਕਸ ਕਾਰਣ ਹੋ ਸਕਦਾ ਹੈ?
ਹਾਂ, ਕੀਤੀ ਖੋਜ ਦੇ ਅਨੁਸਾਰ, ਕੁੱਝ ਲੋਕਾਂ ਦੇ ਵਿੱਚ ਗਾਇਨੇਕੋਮਾਸਟੀਆ ਦੀ ਸਮੱਸਿਆ ਜੈਨੇਟਿਕ ਕਾਰਣਾਂ ਕਰਕੇ ਹੋ ਸਕਦੀ ਹੈ।
ਸਵਾਲ 3. ਗਾਇਨੇਕੋਮਾਸਟੀਆ ਸਰਜਰੀ ਕਿਵੇਂ ਹੁੰਦੀ ਹੈ?
ਦਰਅਸਲ, ਗਾਇਨੇਕੋਮਾਸਟੀਆ ਸਰਜਰੀ ਦੋ ਤਰੀਕਿਆਂ ਨਾਲ ਹੁੰਦੀ ਹੈ, ਪਹਿਲੀ ਲਿਪੋਸਕਸ਼ਨ ਅਤੇ ਦੂਜੀ ਮਾਸਟੈਕਟੋਮੀ। ਆਮ ਤੌਰ ਤੇ ਇਸ ਸਰਜਰੀ ਦੇ ਦੌਰਾਨ, ਮਰੀਜ਼ ਦੀ ਛਾਤੀ ਦੇ ਆਲੇ-ਦੁਆਲੇ ਇੱਕ ਛੋਟਾ ਜਿਹਾ ਚੀਰਾ ਬਣਾਇਆ ਜਾਂਦਾ ਹੈ ਅਤੇ ਫਿਰ ਉੱਥੇ ਮੌਜੂਦ ਵਾਧੂ ਚਰਬੀ ਨੂੰ ਸਰਜਰੀ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਜਾਂਦਾ ਹੈ